ਆਪਣੇ ਹੀ ਪਰਿਵਾਰ ਦੇ ਚਾਰ ਮੈਬਰਾਂ ਨੂੰ ਮਾਰੀ ਗੋਲੀ ਤਿੰਨ ਦੀ ਮੋਤ ਇਕ ਗੰਭੀਰ ਜਖਮੀ

ਮਾਡਲ ਟਾਊਨ ਅਕਸ਼ੈਟਨ ਵਿੱਚ ਕਾਰੋਬਾਰੀ ਨੇ ਆਪਣੇ ਹੀ ਪਰਿਵਾਰ ਦੇ ਚਾਰ ਮੈਬਰਾਂ ਨੂੰ ਮਾਰੀ ਗੋਲੀ ਤਿੰਨ ਦੀ ਮੋਤ ਇਕ ਗੰਭੀਰ ਜਖਮੀ

ਲੁਧਿਆਣਾ (ਨਿਊਜ ਗਾਈਡ ਬਿਊਰੋ ) ਅੱਜ ਉਸ ਸਮੇ ਲੁਧਿਆਣਾ ਵਿਚ ਸਨਸਨੀ ਫੈਲ ਗਈ ਜਦੋਂ ਸਥਾਨਕ ਮਾਡਲ ਟਾਊਨ ਐਕਸਟੇਂਸ਼ਨ ਦੇ ਵਸਨੀਕ ਇਕ ਵਪਾਰੀ ਨੇ ਆਪਣੇ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਵਪਾਰੀ ਨੇ ਆਪਣੀ ਪਤਨੀ ਤੇ ਬੱਚੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਉਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਵਪਾਰੀ ਵਲੋਂ ਚਲਾਈਆਂ ਗਈਆਂ ਗੋਲੀਆਂ ਦੌਰਾਨ ਉਸਦੀ ਇਕ 14 ਸਾਲ ਦੀ ਧੀ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਲਈ ਸਥਾਨਕ ਪੁਲਿਸ ਨੇ ਹਸਪਤਾਲ ਭਰਤੀ ਕਰਵਾ ਦਿੱਤਾ। ਇਥੇ ਇਹ ਵੀ ਜ਼ਿਕਰ ਯੋਗ ਹੈ ਕਿ ਖੁਰਾਣਾ ਲੋਹਾ ਮਿਲ ਦਾ ਮਾਲਕ ਹੈ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *

Show Buttons
Hide Buttons